Sunday, July 30, 2023

आई फ्लू Eye Flu (Conjunctivitis)

 आई फ्लू जैसे लक्षण दिखने पर घबराने की जरूरत नहीं, लुधियाना के सिविल सर्जन से जाने इस बीमारी के बारे में पूरी जानकारी 


बरसात के मौसम में कंजंक्टिवाइटिस आई फ्लू Eye Flue (Conjunctivities)  जैसी बीमारी Disease होना सामान्य बात है. इस से घबराएं नहीं, बल्कि सावधानी Precautions से इसे फैलने से रोक भी सकते है और अगर यह रोग आपकी आखों तक पहुँच जाये तो इसका इलाज Treatment  भी संभव है.


आइये लुधियाना Ludhiana के  सिविल सर्जन डाॅ. हितिंदर कौर Civil Surgeon Dr Hitinder Kaur से इसके बारे में पूरी जानकारी लें

Dr Hitinder Kaur, Civil Surgeon, Ludhiana

लुधियाना के  सिविल सर्जन डाॅ. हितिंदर कौर के अनुसार  बरसात Rainy Season के मौसम में कंजंक्टिवाइटिस आई फ्लू जैसी बीमारी हो सकती है. यह छूत की बीमारी है.

लक्षण Symptoms 

सिविल सर्जन डाॅ. हितिंदर कौर ने कहा कि अगर आंखें लाल होना, आंखों में खुजली होना, आंखों से पानी आना, आंखों में सूजन, आंखों के निचले हिस्से में सूजन आदि जैसे लक्षण दिखाई दें तो तुरंत नजदीकी नेत्र रोग विशेषज्ञ से आंखों की जांच कराएं। .

कैसे फैलती है How it Spread

आंखों की यह बीमारी एक व्यक्ति से दूसरे व्यक्ति में फैल सकती है, इसलिए अपनी आंखों को बार-बार छूने से बचें और अपने हाथों को बार-बार साबुन Hand Washing और पानी से धोएं। किसी अन्य व्यक्ति द्वारा उपयोग किया गया तौलिया या रूमाल का उपयोग न करें। भीड़ भाड़ वाली जगहों पर न जाएँ. 

क्या करें 

उन्होंने यह भी बताया कि यदि घर में किसी सदस्य में उपरोक्त लक्षण पाए जाएं तो उसे बाकि सदस्यों से दूर रखा जाए। यदि किसी स्कूल में पढ़ने वाले बच्चे में उपरोक्त लक्षण पाए जाएं तो उस बच्चे को स्कूल से छुट्टी कर लेनी चाहिए  जाए और इलाज कराकर तथा पूर्ण रूप से स्वस्थ होने के बाद ही स्कूल भेजा जाए। इसके बिना इस रोग से पीड़ित व्यक्ति के इस्तेमाल किये कपडे इस्तेमाल न करे. हाथ न मिलाये. ऐसे व्यक्ति के कपडे गर्म पानी से डिटर्जेंट से अच्छे से धोये. पनी आंखों को बार-बार छूने से बचें और अपने हाथों को बार-बार साबुन और पानी से धोएं। किसी अन्य व्यक्ति द्वारा उपयोग किया गया तौलिया या रूमाल का उपयोग न करें।

इलाज Treatment 

सिविल सर्जन डाॅ. हितिंदर कौर ने कहा कि अगर किसी व्यक्ति में ये लक्षण हैं तो घबराने की जरूरत नहीं है. इसके इलाज के लिए नजदीकी स्वास्थ्य केंद्र या डॉक्टर से जांच करानी चाहिए। सरकारी स्वास्थ्य केन्द्रों में इसका इलाज निःशुल्क किया जाता है।


------

Friday, July 28, 2023

ਹੈਪੇਟਾਈਟਸ: ਇਕ ਭੈੜਾ ਰੋਗ, ਪਰ ਪ੍ਰਹੇਜ਼ ਨਾਲ ਬਚਾਅ ਸੰਭਵ

 ਹੈਪੇਟਾਈਟਸ: ਇਕ ਭੈੜਾ ਰੋਗ, ਪਰ ਪ੍ਰਹੇਜ਼ ਨਾਲ ਬਚਾਅ ਸੰਭਵ

ਜੇ ਹੋ ਜਾਵੇ ਤਾਂ ਇਲਾਜਯੋਗ 

ਕੀ ਹੈ ਹੈਪੇਟਾਈਟਸ ? (Hepatitis)


ਹੈਪੇਟਾਈਟਸ ਜਿਗਰ Liver Disease ਦੀ ਬੀਮਾਰੀ ਹੈ ਜੋ ਕਿ ਵਾਇਰਸ Virus ਰਾਹੀਂ ਫੈਲਦੀ ਹੈ।ਦੁਨੀਆਂ ਵਿਚ ਹਰ 30 ਸੈਕੰਡ ਵਿਚ ਇਸ ਨਾਲ ਇਕ ਵਿਅਕਤੀ ਦੀ ਮੌਤ ਹੋ ਰਹੀ ਹੈ।ਇਸ ਵਿੱਚ ਲੋਕ ਪੰਜ ਕਿਸਮਾਂ ਦੇ ਵਿਸ਼ਾਣੂ ਤੋਂ ਸੰਕਰਮਿਤ ਹੋ ਜਾਂਦੇ ਹਨ ਜੋ ਕੀ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ ਹਨ। ਇਸ ਵਿਚੋਂ ਹੈਪੇਟਾਈਟਸ ਸੀ ਅਤੇ ਬੀ ਜਿਆਦਾ ਖ਼ਤਰਨਾਕ ਹਨ ਜਿਨ੍ਹਾਂ ਦਾ ਟੈਸਟ Test ਕਰਵਾਉਣਾ ਲਾਜ਼ਮੀ ਹੈ।ਇਸ ਨਾਲ ਲੀਵਰ (ਜਿਗਰ) ਵਿਚ ਸੋਜ਼ਸ ਆ ਜਾਂਦੀ ਹੈ। ਇਸ ਦੇ ਗੰਭੀਰ ਹਾਲਤ ਵਿਚ ਸਿਰੋਸਿਸ ਅਤੇ ਕੈਂਸਰ Liver Cancer ਤੱਕ ਹੋ ਸਕਦਾ ਹੈ।

ਟੈਸਟ ਕਦੋਂ ਕਰਵਾਉਣਾ ਚਾਹੀਦਾ ਹੈ / (Medical Check up)

 ਕਿਸੇ ਵੀ ਵਿਅਕਤੀ ਨੂੰ ਸਰਜਰੀ ਕਰਵਾਉਣ ਤੋਂ ਪਹਿਲਾਂ, ਦੰਦਾਂ ਦਾ ਇਲਾਜ਼ ਕਰਵਾਉਣ ਸਮੇਂ, ਖੂਨ ਦਾਨ ਕਰਨ ਮੌਕੋ, ਟੈਟੂ ਖੁਦਵਾਉਣ ਤੋਂ ਪਹਿਲਾਂ, ਡਾਇਆਲਸਿਸ ਮੌਕੇ, ਗਰਭਵਤੀ ਔਰਤ  ਅਤੇ ਹੈਲਥ ਕੇਅਰ ਪਰਸੋਨਲ ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸ ਬੀਮਾਰੀ ਦਾ ਸਮਾਂ ਰਹਿੰਦਿਆਂ ਪਤਾ ਲੱਗ ਸਕੇ।  

ਹੈਪੇਟਾਈਟਸ ਕਿਵੇਂ ਫੈਲਦਾ ਹੈ ? (How it Spread)


ਹੈਪਾਟਾਈਟਸ ਏ ਅਤੇ ਈ ਦੂਸ਼ਿਤ ਪਾਣੀ, ਦੂਸ਼ਿਤ ਭੋਜਨ ਅਤੇ ਸਾਫ ਸਫਾਈ ਦੀ ਅਣਹੋਂਦ ਕਾਰਣ ਫੈਲਦਾ ਹੈ, ਸੋ ਸਾਨੂੰ ਸਾਰਿਆਂ ਨੂੰ ਪਾਣੀ ਨੂੰ ਹਰ ਸਮੇਂ ਉਬਾਲ ਕੇ, ਕਲੋਰੀਨੇਟ ਕਰਕੇ ਜਾਂ ਫਿਲਟਰ ਕਰਕੇ ਸਾਫ ਪਾਣੀ ਪੀਣਾ ਚਾਹੀਦਾ ਹੈ।

ਹੈਪੇਟਾਈਟਸ ਬੀ ਅਤੇ ਸੀ ਦੂਸ਼ਿਤ ਖ਼ੂਨ, ਦੂਸ਼ਿਤ ਸੂਈ ਸਰਿੰਜ, ਸੰਕਰਮਿਤ ਖੂਨ ਦਾ ਚੜ੍ਹਨਾ, ਰੋਗ ਗ੍ਰਸਤ ਮਾਂ ਤੋਂ ਬੱਚੇ ਨੂੰ ਹੋ ਸਕਦਾ ਹੈ। ਇਹ ਅਸੁਰੱਖਿਅਤ ਸਰੀਰਿਕ ਸਬੰਧ ਜਾਂ ਕਿਸੇ ਹੋਰ ਇਨਫੈਕਟਡ ਖੂਨ ਦੇ ਸਾਧਨ ਰਾਹੀਂ ਵੀ ਫੈਲਦਾ ਹੈ।

ਕਾਲਾ ਪੀਲੀਆ ਕਿਹੜਾ ਹੈ ਤੇ ਇਸਦੇ ਲੱਛਣ  (Symptoms)   

     ਹੈਪੇਟਾਈਟਸ— ਬੀ ਅਤੇ ਸੀ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ, ਇਸਦੀ ਚਪੇਟ ਵਿੱਚ ਜਦੋਂ ਕੋਈ ਆਉਂਦਾ ਹੈ ਤਾਂ ਉਸ ਵਿੱਚ ਹਲਕਾ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਕਮਜ਼ੋਰੀ, ਉਲਟੀਆਂ ਆਉਣਾ ਅਤੇ ਭੁੱਖ ਨਹੀਂ ਲਗਣਾ ਆਦਿ ਲੱਛਣ ਨਜ਼ਰ ਆਉਂਦੇ ਹਨ। ਜਿਸ ਨਾਲ ਜਿਗਰ ਦੀ ਸੋਜ ਅਤੇ ਜਿਗਰ ਦਾ ਕੈਂਸਰ ਹੋ ਸਕਦਾ ਹੈ। 

ਬਚਾਅ:

ਹੈਪੇਟਾਈਟਸ ਤੋਂ ਬਚਾਅ ਲਈ ਬੱਚਿਆਂ ਦਾ ਹੈਪੇਟਾਈਟਸ—ਬੀ ਦਾ ਟੀਕਾਕਰਨ ਹੋਣਾ ਜਰੂਰੀ ਹੈ ਜੋ ਕਿ ਸਿਹਤ ਵਿਭਾਗ ਵਲੋਂ ਬੱਚਿਆਂ ਦੀ ਟੀਕਾਕਰਨ ਸੂਚੀ ਵਿੱਚ ਸ਼ਾਮਲ ਹੈ ਤੇ ਮੁਫ਼ਤ ਲਗਾਇਆ ਜਾਂਦਾ ਹੈ। ਹੈਪੇਟਾਈਟਸ—ਸੀ ਅਤੇ ਬੀ ਦਾ ਇਲਾਜ, ਬੇਸਲਾਈਨ ਟੇਸਟ Baseline Test ਅਤੇ ਵਾਇਰਲ ਲੋਡ ਟੈਸਟ Viral Load Test ਰਾਜ ਦੇ ਅਧਾਰ ਤੇ ਜਿ਼ਲ੍ਹਾ ਹਸਪਤਾਲਾਂ ਵਿਖੇ ਕੀਤਾ ਜਾਂਦਾ ਹੈ।ਪੰਜਾਬ ਸਰਕਾਰ ਵੱਲੋਂ ਹੈਪੇਟਾਈਟਸ ਸੀ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। 

ਹੈਪੇਟਾਈਟਸ ਬੀ ਮਾਂ ਤੋਂ ਬੱਚੇ ਨੂੰ ਵੀ ਹੋ ਸਕਦਾ ਹੈ। ਇਸ ਲਈ ਨਵਜੰਮੇ ਬੱਚੇ ਨੂੰ ਵੈਕਸੀਨ Vaccine  ਦੇ ਕੇ ਬੱਚੇ ਨੂੰ ਇਸ ਰੋਗ ਤੋਂ ਬਚਾਇਆ ਜਾ ਸਕਦਾ ਹੈ। 

ਪ੍ਰਹੇਜ: (Precautions)

ਖੱਟੀਆਂ, ਤਲੀਆਂ, ਗਰਮ ਚੀਜ਼ਾਂ ਅਤੇ ਲਾਲ ਮਿਰਚ ਦਾ ਪਰਹੇਜ਼ ਕਰਨਾ ਚਾਹੀਦਾ ਹੈ।ਹੈਪੇਟਾਈਟਸ ਬੀ Hepatitis B ਅਤੇ ਸੀ ਤੋਂ ਬਚਾਅ ਲਈ ਜਦੋਂ ਵੀ ਕਿਤੇ ਖ਼ੂਨ ਦੀ ਲੋੜ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਗਰਭਵਤੀ ਮਹਿਲਾਵਾਂ, ਹੈਲਥ ਕੇਅਰ ਵਰਕਰ, ਹਾਈ ਰਿਸਕ ਗਰੁੱਪ ਜਾ ਕੋਈ ਵੀ ਸਰਜਰੀ ਕਰਾਉਣ ਤੋਂ ਪਹਿਲਾਂ, ਦੰਦਾਂ ਦਾ ਇਲਾਜ ਕਰਵਾਉਣ ਸਮੇ ਜਾਂ ਡਾਇਲਸਿਸ ਕਰਾਉਣ ਸਮੇਂ ਖਾਸ ਧਿਆਨ ਦੇਣਾ ਚਾਹੀਦਾ ਹੈ।ਸਾਫ ਸੁਥਰਾ ਪਾਣੀ ਪੀਣਾ ਤੇ ਭੋਜਨ ਕਰਨਾ ਚਾਹੀਦਾ ਹੈ।ਆਪਣੇ ਸਾਥੀ ਤੋਂ ਬਿਨ੍ਹਾਂ ਕਿਧਰੇ ਵੀ ਯੋਨ ਸਬੰਧ ਨਾ ਬਣਾਓ। 


     

Wednesday, July 26, 2023

ਮੌਨਸੂਨ ਆ ਗਿਆ, ਡੇਂਗੂ ਵੀ ਆਵੇਗਾ: ਪਰ ਅਸੀਂ ਇਸ ਤੋਂ ਬਚ ਸਕਦੇ ਹਾਂ।

     ਜੇ ਡੇਂਗੂ dengue ਪਰਿਵਾਰ ਵਿਚ ਕਿਸੇ ਨੂੰ ਆ ਗਿਆ ਤਾਂ ਡੇਂਗੂ ਕਰਕੇ ਪਲੇਟਲੇਟ ਸੈਲ ਘੱਟਣ ਦੀ ਹਾਲਤ ਵਿੱਚ


ਜੇਕਰ ਪਲੇਟਲੇਟ ਚੜਾਉਣ ਦੀ ਲੋੜ ਪੈ ਗਈ ਤਾ ਹਸਪਤਾਲ Hospital ਦੇ ਹਜ਼ਾਰਾ ਰੁਪਏ ਦੇ ਖਰਚਿਆ ਤੋ ਇਲਾਵਾ 12500/- ਰੁਪਏ ਪ੍ਰਤੀ ਯੂਨਿਟ ਪਲੇਟਲੇਟ ਸੈੱਲ ਚੜਾਉਣ ਦਾ ਖਰਚਾ ਵੀ ਹੋਵੇਗਾ।

ਇਸ ਲਈ ਸੋਚੋ!

ਅਜਿਹੇ ਵੱਡੇ ਖਰਚੇ ਤੋ ਬਚਣ ਲਈ ਆਪਣੇ ਆਲੇ-ਦੁਆਲੇ ਸਾਫ Clean Water ਪਾਣੀ ਨੂੰ ਖੜਾ ਹੋਣ ਤੋ ਰੋਕੋ ਤਾਂ ਜੋ ਡੇਂਗੂ dengue mosquito ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ।


 ਡੇਂਗੂ ਮੱਛਰ ਦੇ ਪਨਪਣ ਦਾ ਕਾਰਨ (Cause of dengue mosquito breeding): -


 1. ਹਫਤੇ ਤਕ ਖੜਾ ਸਾਫ  ਪਾਣੀ.

 2. ਮਨੀ ਪਲਾਂਟ ਦੀਆਂ ਬੋਤਲਾਂ ਵਿਚ ਪਾਣੀ.

 3. ਹਵਾ ਵਾਲੇ ਕੂਲਰਾਂ ਵਿਚ ਪਾਣੀ

 4. ਫੁੱਲ ਗਮਲੇ ਦੀ ਟਰੇ ਵਿਚ ਪਾਣੀ.

 5. ਜਾਨਵਰਾਂ ਅਤੇ ਪੰਛੀਆਂ ਦੇ ਪੀਣ ਵਾਲੇ ਪਾਣੀ ਲਈ ਕਟੋਰੇ ਵਿਚ ਪਾਣੀ.

 6. ਕਬਾੜ ਵਿੱਚ ਪਏ ਟਾਇਰਾ ਵਿਚ ਖੜਾ ਪਾਣੀ.


ਡੇਂਗੂ ਮੱਛਰ ਦਾ ਜੀਵਨ ਚੱਕਰ (Life cycle of Dengue Mosquito): -


 1. ਡੇਂਗੂ ਦੀ ਸ਼ੁਰੂਆਤ ਸਾਫ਼ ਖੜੇ ਪਾਣੀ ਵਿੱਚ ਹੁੰਦੀ ਹੈ।  ਲਾਰਵੇ ਤੋਂ ਮੱਛਰ ਬਣਨ ਵਿਚ ਲਗਭਗ ਇਕ ਹਫ਼ਤਾ ਲੱਗਦਾ ਹੈ।

 2. ਡੇਂਗੂ ਜਨਮ ਸਥਾਨ  ਤੋਂ 200 ਮੀਟਰ ਦੇ ਘੇਰੇ ਵਿਚ ਹਮਲਾ ਕਰ ਸਕਦਾ ਹੈ।

 3. ਡੇਂਗੂ ਆਮ ਤੌਰ ਤੇ ਸਵੇਰੇ 09:00 ਤੋਂ 11:00 ਵਜੇ ਅਤੇ ਸ਼ਾਮ ਨੂੰ 04:00 ਤੋਂ 06:00 ਵਜੇ ਦੇ ਵਿਚਕਾਰ ਹਮਲਾ ਕਰਦਾ ਹੈ.


ਸਾਵਧਾਨੀਆਂ (Precautions to Prevent Dengue): -


 1. ਹਵਾ ਦੇ ਕੂਲਰਾਂ, ਮਨੀ ਪਲਾਂਟ ਦੀਆਂ ਬੋਤਲਾਂ, ਫੁੱਲਾਂ ਦੇ ਘੜੇ ਦੀ ਟ੍ਰੇ ਨੂੰ ਹਫ਼ਤੇ ਵਿਚ ਇਕ ਵਾਰ ਬਦਲੋ ਤਾਂ ਜੋ ਏਡੀਜ਼ (ਡੇਂਗੂ ਮੱਛਰ) ਦੇ ਜੀਵਨ ਚੱਕਰ ਨੂੰ ਰੋਕਿਆ ਕੀਤਾ ਜਾ ਸਕੇ।

 2. ਘਰ ਵਿਚ ਆਲ ਆਉਟ ਦੀ ਵਰਤੋਂ ਕਰੋ।

 3. ਪੂਰੀ ਸਲੀਵ ਸ਼ਰਟ ਅਤੇ ਪੂਰੀ ਪੈਂਟ ਪਹਿਨੋ।

 4. ਗੁਆਂਡੀਆਂ ਵਿੱਚ ਜਾਗਰੂਕਤਾ ਪੈਦਾ ਕਰੋ ਤਾਂ ਕਿ 200 ਮੀਟਰ ਘੇਰੇ ਨੂੰ ਸਾਫ ਸੁਥਰਾ ਬਣਾਇਆ ਜਾ ਸਕੇ  ਇਸ ਤਰਾਂ ਪੂਰੇ ਸ਼ਹਿਰ ਨੂੰ ਡੇਂਗੂ ਤੋਂ ਮੁਕਤ ਬਣਾਉਣਾ ਹੈ।

 5. ਜੇ ਅਜਿਹੀ ਜਗ੍ਹਾ ਜਿਥੇ ਪੁਰਾਣੇ ਪਾਣੀ ਨੂੰ ਬਦਲਿਆ ਨਹੀਂ ਜਾ ਸਕਦਾ ਤਾਂ ਉਸ ਵਿੱਚ ਕੁਝ ਮਾਤਰਾ ਤੇਲ ਦੀ (ਖਾਣ ਵਾਲਾ ਤੇਲ, ਮੋਬੀਲ ਤੇਲ ਜਾਂ ਸੜਿਆ ਮੋਬੀਲ ਤੇਲ) ਪਾਓ ਜੋ ਪਾਣੀ ਤੇ ਪਰਤ ਬਣਾ ਕੇ ਰੱਖੇਗਾ ਅਤੇ ਲਾਰਵੇ ਨੂੰ ਪਾਣੀ ਤੋਂ ਬਾਹਰ ਆਕਸੀਜਨ ਲੈਣ ਲਈ ਨਹੀ ਆਉਣ ਦਿੰਦਾ ਜਿਸ ਨਾਲ ਏਡੀਜ਼ ਦਾ ਜਨਮ ਨਹੀਂ ਹੁੰਦਾ।


ਸਮਾਜਿਕ ਅਤੇ ਨੈਤਿਕ ਕਰਤੱਵ (Social and moral duty to Prevent Dengue): -

ਜਾਗਰੂਕਤਾ ਪੈਦਾ ਕਰਨ ਲਈ ਮੈਂ ਇਹ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਅਤੇ ਤੁਹਾਨੂੰ ਵੀ ਅਜਿਹਾ ਕਰਨ ਦੀ ਉਮੀਦ ਕਰ ਰਿਹਾ ਹਾਂ.

ਇਹ ਛੋਟੀ ਜਿਹੀ ਜਾਣਕਾਰੀ ਓਹਨਾਂ ਸਾਰੇ ਲੋਕਾਂ ਦੀ ਜ਼ਿੰਦਗੀ ਬਚਾ ਸਕਦੀ ਜੋ ਅਜੇ ਤੱਕ ਜਾਣੂ ਨਹੀਂ ਹਨ।

ਮਾਸ ਮੀਡੀਆ ਵਿੰਗ (Mass Media Wing ) ਸ੍ਰੀ ਮੁਕਤਸਰ ਸਾਹਿਬ ਵੱਲੋਂ ਜਨ ਹਿੱਤ ਵਿਚ ਜਾਰੀ