Wednesday, December 10, 2025

ਸਫ਼ਾਈ ਨਿਯਮਾਂ ਦੀ ਪਾਲਣਾ ਕਰਨ ਵਾਲੇ ਦੁਕਾਨਦਾਰਾਂ ਤੋਂ ਹੀ ਖਰੀਦਿਆਂ ਜਾਵੇ ਖਾਣ ਪੀਣ ਦਾ ਸਮਾਨ—ਡਾ. ਰਣਜੀਤ ਸਿੰਘ ਰਾਏ


ਖੁਰਾਕ ਪਦਾਰਥ ਵਿਕਰੇਤਾਵਾਂ ਲਈ ਸਿਖਲਾਈ ਸੈਮੀਨਾਰ ਕਰਵਾਇਆ


ਮਾਨਸਾ/ਸਰਦੂਲਗੜ੍ਹ, 10 ਦਸੰਬਰ:

            ਡੈਜ਼ੀਗਨੇਟਿਡ ਅਸਰ (ਫੂਡ ਸੇਫਟੀ) ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਸਰਦੂਲਗੜ੍ਹ ਸ਼ਹਿਰ ਨਾਲ ਸਬੰਧਿਤ ਖਾਣਪੀਣ ਦੀਆਂ ਵਸਤੂਆਂ ਦਾ ਕਾਰੋਬਾਰ ਕਰਨ ਵਾਲੇ ਕਰਿਆਣਾਹਲਵਾਈਡੇਅਰੀਰੇਹੜੀ ਅਤੇ ਦੋਧੀ ਯੂਨੀਅਨ ਨਾਲ ਇੱਕ ਅਹਿਮ ਜਾਗਰੂਕਤਾ ਸੈਮੀਨਾਰ ਕੀਤਾ ਗਿਆ ਅਤੇ ਸਮਾਨ ਵੇਚਣ ਸਮੇਂ ਸਫ਼ਾਈ ਪ੍ਰਬੰਧਾਂ ਸਬੰਧੀ ਸਿਖਲਾਈ ਦਿੱਤੀ ਗਈ।

            ਡਾ. ਰਾਏ ਨੇ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਪਹਿਲਾਂ ਵੀ ਦੋ ਵਾਰ ਇਹ ਸਿਖਲਾਈ ਤੇ ਸੈਮੀਨਾਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਰਿਆਣਾਹਲਵਾਈਆਡੇਅਰੀਰੇਹੜੀ ਅਤੇ ਦੋਧੀ ਯੂਨੀਅਨ ਦੇ ਨੁਮਾਇੰਦਿਆਂ ਨੂੰ ਖੋਆਪਨੀਰ ਅਤੇ ਹੋਰ ਮਠਿਆਈਆਂ ਆਦਿ ਆਪਣੇ ਅਦਾਰੇ ਦੇ ਅੰਦਰ ਹੀ ਬਣਾਉਣਦੁਕਾਨਾ 'ਤੇ ਐਕਸਪਾਇਰ ਚੀਜ਼ਾ ਨਾ ਵੇਚਣਰੇਹੜੀਆਂ ਤੇ ਸਾਫ ਸਫਾਈ ਰੱਖਣ ਦੀ ਹਦਾਇਤ ਕੀਤੀ।


            ਉਨ੍ਹਾਂ ਕਿਹਾ ਕਿ ਖਾਣਪੀਣ ਵਾਲੀਆਂ ਵਸਤਾਂ ਬਣਾਉਣ ਲਈ ਮਿਆਰੀ ਖਾਧ ਪਦਾਰਥਾ ਦੀ ਵਰਤੋਂ ਕੀਤੀ ਜਾਵੇ ਅਤੇ ਜੇਕਰ ਲੋੜ ਪੈਦੀ ਹੈ ਤਾਂ ਸਿਰਫ ਫੂਡ ਕਲਰ ਦੀ ਵਰਤੋਂ ਹੀ ਸੀਮਤ ਮਾਤਰਾ ਵਿੱਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੌਕੇ 'ਤੇ ਖਾਣਪੀਣ ਦੀਆਂ ਵਸਤਾਂ ਵੇਚਣ ਵਾਲੇ ਰੇਹੜੀਢਾਬੇ ਅਤੇ ਦੁਕਾਨਾਂ 'ਤੇ ਕੰਮ ਕਰਦੇ ਵਿਅਕਤੀ ਹੱਥਾਂ ਵਿਚ ਦਸਤਾਨੇਮੂੰਹ 'ਤੇ ਮਾਸਕਸਿਰ 'ਤੇ ਟੋਪੀ ਜਾਂ ਪੱਗ ਬੰਨ ਕੇ ਰੱਖਣ। ਕੱਪੜੇ ਸਾਫ਼ ਸੁਥਰੇ ਅਤੇ ਨਹੁੰ ਕੱਟੇ ਹੋਣੇ ਚਾਹੀਦੇ ਹਨ।

            ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਉਨ੍ਹਾਂ ਰੇਹੜੀਆਂ ਅਤੇ ਹੋਟਲਾਂ ਤੋਂ ਹੀ ਖਾਣ ਪੀਣ ਦੀ ਚੀਜਾਂ ਖਰੀਦ ਜੋ ਇਹਨਾਂ ਨਿਯਮਾਂ ਦਾ ਪਾਲਣਾ ਕਰਦੇ ਹਨ। ਇਸ ਮੌਕੇ ਹਾਜ਼ਰ ਮੈਂਬਰਾਂ ਨੂੰ ਖਾਣਪੀਣ ਵਾਲੀਆਂ ਵਸਤਾਂ ਦੀ ਸਾਫਸਫਾਈਅਦਾਰਿਆਂ ਦੇ ਲਾਇਸੰਸ/ਰਜਿਸਟ੍ਰੇਸ਼ਨ ਸਬੰਧੀਆਦਰਿਆਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦੇ ਮੈਡੀਕਲ ਕਰਵਾਉਣ ਸਬੰਧੀ ਹਦਾਇਤ ਕੀਤੀ ਗਈ। ਉਨ੍ਹਾਂ ਸਮੂਹ ਫੂਡ ਬਿਨਸ ਅਪ੍ਰੇਰਟਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਤਾਂ ਜੋ ਸ਼ੁੱਧ ਤੇ ਮਿਲਾਵਟ ਰਹਿਤ ਖੁਰਾਕ ਪਦਾਰਥ ਆਮ ਲੋਕਾਂ ਨੂੰ ਮੁਹੱਈਆ ਕਰਵਾਏ ਜਾ ਸਕਣ।

No comments:

Post a Comment