ਡਿਪਟੀ ਮਾਸ ਮੀਡੀਆ ਸਿੱਖਿਆ ਅਤੇ ਸੂਚਨਾ ਅਫਸਰ,
ਸਿਹਤ ਵਿਭਾਗ, ਪੰਜਾਬ।
9417328603
ਕੈਂਸਰ Cancer ਦੀ ਅਲਾਮਤ ਹੇਠ ਹਰ ਉਮਰ ਵਰਗ ਦੇ ਵਿਅਕਤੀ ਆ ਰਹੇ ਹਨ ਤੇ ਇਹ ਬਿਮਾਰੀ ਲਗਾਤਾਰ ਆਪਣੇ ਪੈਰ ਪਸਾਰ ਰਹੀ ਹੈ। ਇਸ ਭਿਆਨਕ ਬਿਮਾਰੀ ਦੇ ਕਾਰਨ ਨਿੱਤ ਮੌਤਾਂ ਹੋ ਰਹੀਆਂ ਹਨ। ਪੀਣਯੋਗ ਪਾਣੀ ਉਪਲੱਬਧ ਨਾ ਹੋਣਾ, ਖਾਣ-ਪਾਨ ਦੀਆਂ ਮਿਲਾਵਟੀ ਚੀਜ਼ਾਂ, ਖੇਤੀ ਵਿੱਚ ਰਸਾਇਣਾਂ ਅਤੇ ਕੀਟਨਾਸ਼ਕ ਦਵਾਈਆਂ ਦਾ ਵਧੇਰੇ ਪ੍ਰਯੋਗ ਅਤੇ ਪ੍ਰਦੂਸ਼ਿਤ ਵਾਤਾਵਰਨ, ਇਸ Cancer ਬਿਮਾਰੀ ਦੇ ਵੱਧਣ ਦੇ ਮੁੱਖ ਕਾਰਨ ਹਨ।
ਆਂਕੜੇ (ਗਲੋਬਲ ਤੋਂ ਪੰਜਾਬ ਪੱਧਰ ਤੱਕ) : 2026 ਵਿੱਚ ਵਿਸ਼ਵਵਿਆਪੀ ਕੈਂਸਰ Cancer ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਭਗ 18.6 ਮਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ, ਅਤੇ ਇਸੇ ਸਾਲ ਲਗਭਗ 30 ਮਿਲੀਅਨ ਤੋਂ ਵੱਧ ਨਵੇਂ ਕੇਸ ਸਾਹਮਣੇ ਆਉਣ ਦੀ ਉਮੀਦ ਹੈ। 2050 ਤੱਕ ਵਿਸ਼ਵਵਿਆਪੀ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਵਿੱਚ 75% ਵਾਧਾ ਹੋਣ ਦਾ ਅਨੁਮਾਨ ਹੈ।
2026 ਵਿੱਚ, ਭਾਰਤ ਵਿੱਚ ਕੈਂਸਰ Cancer ਦੇ ਕੇਸ ਲਗਭਗ 1.57 ਮਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ, ਜੋ ਕਿ 2020 ਦੇ ਮੁਕਾਬਲੇ 12.8% ਵਾਧਾ ਦਰਸਾਉਂਦਾ ਹੈ, ਜਿਸ ਨਾਲ ਮੌਤ ਦਰ ਵਧ ਰਹੀ ਹੈ।
ਪੰਜਾਬ ਵਿੱਚ ਕੈਂਸਰ Cancer ਦੇ ਮਾਮਲੇ 2021 ਵਿੱਚ 39,521 ਤੋਂ ਵਧ ਕੇ 2024 ਵਿੱਚ 42,288 ਹੋ ਗਿਆ, ਜੋ ਕਿ 7% ਵਾਧਾ ਹੈ।
ਰਿਪੋਰਟ ਮੁਤਾਬਕ ਵਿਸ਼ਵ ਪੱਧਰ 'ਤੇ ਲਗਭਗ 42% ਕੈਂਸਰ Cancer Deaths ਮੌਤਾਂ ਸੋਧਣਯੋਗ ਜੋਖਮ ਕਾਰਕਾਂ ਕਰਕੇ ਹੁੰਦੀਆਂ ਹਨ, ਜਿਸ ਵਿੱਚ ਤੰਬਾਕੂ ਦੀ ਵਰਤੋਂ ਪ੍ਰਮੁੱਖ ਕਾਰਨ ਬਣੀ ਹੋਈ ਹੈ। ਹੋਰ ਪ੍ਰਮੁੱਖ ਕਾਰਕਾਂ ਵਿੱਚ ਸ਼ਰਾਬ ਦੀ ਵਰਤੋਂ, ਮੋਟਾਪਾ ਅਤੇ ਹਵਾ ਪ੍ਰਦੂਸ਼ਣ ਸ਼ਾਮਲ ਹਨ। ਕੈਂਸਰ Cancer Patients ਦੇ ਮਰੀਜ਼ਾਂ ਨੂੰ ਸ਼ੁਰੂਆਤ 'ਚ ਇਸ ਦੇ ਲੱਛਣਾਂ Symptoms of Cancer ਦਾ ਪਤਾ ਨਹੀਂ ਚਲਦਾ, ਜਿਸ ਕਾਰਨ ਇਹ ਬਿਮਾਰੀ ਗੰਭੀਰ ਰੂਪ ਧਾਰ ਲੈਂਦੀ ਹੈ। ਇਸ ਲਈ ਜਰੂਰੀ ਹੈ ਕਿ ਇਸ ਦੇ ਸ਼ੁਰੂਆਤੀ ਲੱਛਣਾਂ ਦੀ ਜਾਣਕਾਰੀ ਹੋਵੇ, ਤਾਂ ਜੋ ਸਮੇਂ ਰਹਿੰਦੇ ਇਸ ਦਾ ਇਲਾਜ ਕਰਵਾਇਆ ਜਾ ਸਕੇ।
ਕੈਂਸਰ ਦੀਆਂ ਵੱਖ-ਵੱਖ ਕਿਸਮਾਂ Types of Cancer ਅਤੇ ਲੱਛਣ and Symptoms of Cancer
ਮੂੰਹ ਦਾ ਕੈਂਸਰ : ਮੂੰਹ ਵਿਚੋਂ ਬਦਬੂ ਆਉਣੀ, ਖਾਣ ਅਤੇ ਨਿਗਲਣ ਵਿਚ ਤਕਲੀਫ ਹੋਣੀ, ਮੂੰਹ ਵਿੱਚ ਛਾਲੇ ਹੋਣਾ ਅਤੇ ਉਨ੍ਹਾਂ ਦਾ ਛੇਤੀ ਠੀਕ ਨਾ ਹੋਣਾ ਆਦਿ ਮੂੰਹ ਦੇ ਕੈਂਸਰ ਦੇ ਲੱਛਣ ਹਨ।
ਬ੍ਰੈਸਟ ਕੈਂਸਰ : ਕੈਂਸਰ ਦੀ ਬਾਕੀ ਕਿਸਮਾਂ ਨਾਲੋਂ ਔਰਤਾਂ ਵਿਚ ਬ੍ਰੈਸਟ ਕੈਂਸਰ ਦੇ ਕੇਸ ਜਿਆਦਾ ਹੁੰਦੇ ਹਨ। ਬ੍ਰੈਸਟ ਵਿਚ ਦਰਦ ਸਹਿਤ ਗੰਢ ਦਾ ਹੋਣਾ, ਬ੍ਰੈਸਟ ਵਿਚੋਂ ਖੂਨ ਦਾ ਰਿਸਾਅ ਹੋਣਾ, ਚਮੜੀ ਦਾ ਜ਼ਿਆਦਾ ਖੁਰਦਰਾ ਹੋਣਾ, ਚਮੜੀ 'ਤੇ ਸੋਜ ਹੋਣਾ ਆਦਿ ਲੱਛਣ ਹੁੰਦੇ ਹਨ।
ਗੁਰਦੇ ਦਾ ਕੈਂਸਰ : ਇਸ ਕੈਂਸਰ ਵਿਚ ਰੋਗੀ ਨੂੰ ਪਿਸ਼ਾਬ ਦੇ ਰਾਹ ਵਿਚ ਖੂਨ ਆਉਂਦਾ ਹੈ, ਪਿੱਠ ਵਿਚ ਲਗਾਤਾਰ ਦਰਦ, ਪੇਟ ਵਿਚ ਗੰਢ ਦਾ ਹੋਣਾ ਆਦਿ ਲੱਛਣ ਹੁੰਦੇ ਹਨ।
ਆਮਾਸ਼ਯ ਕੈਂਸਰ : ਭੁੱਖ ਨਾ ਲੱਗਣਾ, ਉਲਟੀਆਂ, ਉਲਟੀ ਅਤੇ ਦਸਤ ਵਿਚ ਖੂਨ ਆਉਣਾ, ਭਾਰ ਦਾ ਲਗਾਤਾਰ ਘੱਟ ਹੋਣਾ ਇਸ ਦੇ ਲੱਛਣ ਹਨ।
ਬਲੱਡ ਕੈਂਸਰ : ਚਮੜੀ 'ਤੇ ਲਾਲ ਚਕੱਤੇ ਉਭਰਨੇ, ਵਾਰ-ਵਾਰ ਬੁਖਾਰ, ਸਰੀਰ ਵਿਚ ਖੂਨ ਦੀ ਕਮੀ, ਗਰਦਨ ਅਤੇ ਪੱਟਾਂ ਵਿਚ ਗੈਢ ਬਣ ਜਾਣਾ, ਤਿੱਲੀ ਦਾ ਵਧਣਾ, ਗੁਦਾ ਜਾਂ ਪਿਸ਼ਾਬ ਦੇ ਰਸਤੇ ਖੂਨ ਨਿਕਲਣਾ ਆਦਿ ਇਸ ਰੋਗ ਦੇ ਲੱਛਣ ਹਨ।
ਅੰਡਕੋਸ਼ ਦਾ ਕੈਂਸਰ: ਇਹ ਕੈਂਸਰ ਮਰਦਾਂ ਵਿਚ ਹੁੰਦਾ ਹੈ। ਇਕ ਪਾਸੇ ਤੋਂ ਅੰਡਕੋਸ਼ ਦਾ ਵੱਧਣਾ, ਉਨ੍ਹਾਂ ਵਿਚ ਦਰਦ ਮਹਿਸੂਸ ਨਾ ਹੋਣਾ, ਖੰਘਦੇ ਅਤੇ ਸਾਹ ਲੈਂਦੇ ਸਮੇਂ ਤਕਲੀਫ ਦਾ ਹੋਣਾ ਆਦਿ ਇਸ ਰੋਗ ਦੇ ਲੱਛਣ ਹਨ।
ਲਿਵਰ ਕੈਂਸਰ : ਪੀਲੀਏ ਦਾ ਹਮਲਾ ਵਾਰ-ਵਾਰ ਹੋਣਾ, ਲੀਵਰ ਦਾ ਵੱਧ ਜਾਣਾ, ਭੁੱਖ ਨਾ ਲੱਗਣਾ, ਸਿੱਧੇ ਪਾਸੇ ਦੀਆਂ ਪਸਲੀਆਂ ਦੇ ਹੇਠਾਂ ਦਰਦ ਹੋਣਾ ਆਦਿ ਇਸ ਦੇ ਲੱਛਣ ਹਨ।
ਗੁਦਾ ਕੈਂਸਰ : ਗੁਦਾ ਦਾ ਬਾਹਰ ਨਿਕਲਣਾ, ਪਾਖਾਨੇ ਦੇ ਸਮੇਂ ਬਹੁਤ ਦਰਦ ਹੋਣਾ, ਪਾਖਾਨੇ ਦੇ ਨਾਲ ਖੂਨ ਨਿਕਲਣਾ, ਗੁਦਾ ਦੇ ਰਾਹ ਵਿਚ ਗੰਢ ਦਾ ਹੋ ਜਾਣਾ ਆਦਿ।
ਥਾਇਰਾਇਡ ਕੈਂਸਰ : ਸਾਹ ਲੈਣ ਵਿਚ ਤਕਲੀਫ ਹੋਣਾ, ਗਲੇ ਵਿਚ ਗੰਢ ਬਣਨਾ, ਉਸ ਗੰਢ ਵਿਚ ਦਰਦ ਹੁੰਦੇ ਰਹਿਣਾ, ਖਾਂਦੇ-ਪੀਂਦੇ ਜਾਂ ਨਿਗਲਦੇ ਸਮੇਂ ਗਲੇ ਵਿਚ ਦਰਦ ਹੋਣਾ ਆਦਿ ਇਸ ਦੇ ਲੱਛਣ ਹਨ।
ਚਮੜੀ ਦਾ ਕੈਂਸਰ : ਚਮੜੀ 'ਤੇ ਜ਼ਖਮ ਹੋਣਾ, ਜ਼ਖਮ ਦਾ ਛੇਤੀ ਨਾ ਭਰਨਾ, ਜ਼ਖਮ ਦਾ ਫੈਲਣਾ, ਜ਼ਖਮ ਵਿੱਚ ਮਾਮੂਲੀ ਦਰਦ ਹੁੰਦੇ ਰਹਿਣਾ, ਜ਼ਖਮ ਵਿਚੋਂ ਖੂਨ ਦਾ ਰਿਸਣਾ ਆਦਿ।
ਦਿਮਾਗ ਦਾ ਕੈਂਸਰ : ਸਿਰ ਵਿਚ ਲਗਾਤਾਰ ਦਰਦ ਰਹਿਣਾ, ਦੌਰੇ ਪੈਣਾ, ਨੀਂਦ ਨਾ ਆਉਣਾ, ਸਰੀਰ ਦੇ ਕਿਸੇ ਭਾਗ ਵਿਚ ਲਕਵੇ ਦਾ ਹੋਣਾ, ਵਾਰ-ਵਾਰ ਬੇਹੋਸ਼ ਹੋ ਜਾਣਾ ਆਦਿ।
ਭੋਜਨ ਨਲੀ ਦਾ ਕੈਂਸਰ : ਗਲੇ ਵਿਚ ਖਾਣਾ ਅਟਕਣਾ, ਖਾਣਾ ਖਾਂਦੇ ਸਮੇਂ ਦਰਦ ਹੋਣਾ, ਖੂਨ ਦੀ ਉਲਟੀ ਆਉਣੀ, ਖਾਣਾ ਬਹੁਤ ਹੌਲੀ-ਹੌਲੀ ਖਾਣਾ ਆਦਿ ਇਸ ਦੇ ਲੱਛਣ ਹਨ।
ਫੇਫੜੇ ਦਾ ਕੈਂਸਰ : ਛਾਤੀ ਵਿਚ ਦਰਦ, ਲਗਾਤਾਰ ਬੁਖਾਰ, ਲਗਾਤਾਰ ਖੰਘ ਰਹਿਣਾ, ਖੰਘਦੇ ਸਮੇਂ ਛਾਤੀ ਵਿੱਚ ਦਰਦ ਹੋਣੀ, ਖੰਘ ਦੇ ਨਾਲ ਖੂਨ ਨਿਕਲਣਾ ਆਦਿ।
ਓਵਰੀ ਕੈਂਸਰ : ਭਾਰ ਦਾ ਲਗਾਤਾਰ ਘੱਟਣਾ, ਪੇਟ ਦੇ ਹੇਠਲੇ ਹਿੱਸੇ ਵਿਚ ਗੰਢ ਦਾ ਹੋਣਾ, ਪੇਟ ਦੇ ਹੇਠਲੇ ਹਿੱਸੇ ਵਿੱਚ ਭਾਰੀਪਨ ਬਣੇ ਰਹਿਣਾ ਆਦਿ ਇਸ ਦੇ ਲੱਛਣ ਹਨ।
ਵੱਡੀ ਆਂਤ ਦਾ ਕੈਂਸਰ : ਦਸਤ ਲੱਗਣੇ ਜਾਂ ਕਬਜ਼ ਹੋਣਾ, ਮਲ ਦੇ ਨਾਲ ਖੂਨ ਆਉਣਾ, ਪਖਾਨੇ ਦੇ ਸਮੇਂ ਤਕਲੀਫ ਹੋਣਾ ਜਾਂ ਦਰਦ ਹੋਣਾ, ਗੁਦਾ ਦੁਆਰ ਦੇ ਅੰਦਰ ਗੰਢ ਦਾ ਹੋਣਾ ਆਦਿ ਇਸ ਦੇ ਲੱਛਣ ਹਨ।
ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀਆਂ ਯੋਜਨਾਵਾਂ : ਕੈਂਸਰ, Cancer ਸ਼ੂਗਰ, ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ National Program ਤਹਿਤ ਪਿੰਡ ਪੱਧਰ ਤੱਕ ਜਾਂਚ ਅਤੇ ਜਾਗਰੂਕਤਾ ਗਤੀਵਿਧੀਆਂ ਉਲੀਕੀਆਂ ਜਾਂਦੀਆਂ ਹਨ। ਇਸ ਤਹਿਤ ਹੀ ਗੈਰ-ਸੰਚਾਰੀ ਰੋਗਾਂ ਸਬੰਧੀ ਮੁਹਿੰਮ ਹੇਠ ਓਰਲ ਅਤੇ ਬ੍ਰੈਸਟ ਕੈਂਸਰ ਦੀ ਜਾਂਚ ਅਤੇ ਇਸ ਦੀ ਪਛਾਣ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਸਰਹਦੀ ਜ਼ਿਲ੍ਹਿਆਂ ਵਿੱਚ ਕੈਂਸਰ ਕੇਅਰ ਸੈਂਟਰ Cancer Care Center ਖੋਲੇ ਜਾ ਰਹੇ ਹਨ ਅਤੇ ਕੁੱਝ ਜ਼ਿਲ੍ਹਿਆਂ ਵਿੱਚ ਏ.ਆਈ ਐਨੇਬਲਡ ਸਕਰੀਨਿੰਗ ਮਸ਼ੀਨਾਂ AI Enabled Cancer Screening Machines ਵੀ ਇੰਸਟਾਲ ਕੀਤੀਆਂ ਗਈਆਂ ਹਨ, ਤਾਂ ਜੋ ਕੈਂਸਰ ਦੇ ਮਰੀਜਾਂ ਦੀ ਜਲਦ ਪਛਾਣ ਕਰਕੇ ਇਲਾਜ਼ ਉਪਲੱਬਧ ਕਰਵਾਇਆ ਜਾ ਸਕੇ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਤਹਿਤ ਕੈਂਸਰ ਪੀੜਤਾਂ ਦੇ ਇਲਾਜ ਲਈ ਐਂਪੈਨੇਲਡ ਹਸਪਤਾਲਾਂ ਨੂੰ ਮਰੀਜ਼ ਦੇ ਨਾਂ ਤੇ 1.50 ਲੱਖ ਤੱਕ ਦੀ ਰਾਸ਼ੀ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਵੱਲੋਂ ਸਿਹਤ ਕ੍ਰਾਂਤੀ ਵੱਲ ਕਦਮ ਵਧਾਉਂਦੇ ਹੋਏ ਰਾਜ ਦੇ ਸਮੂਹ ਵਸਨੀਕਾਂ ਨੂੰ 10 ਲੱਖ ਦੇ ਕੈਸ਼ਲੈਸ Cashless Health Insurance ਇਲਾਜ ਦੀ ਸੁਵਿਧਾ ਦੇਣ ਲਈ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਮੈਡੀਕਲ ਹੈਲਪਲਾਈਨ ਨੰਬਰ Medical Helpline Number 104 ਤੇ ਸੰਪਰਕ ਕੀਤਾ ਜਾ ਸਕਦਾ ਹੈ। ਜਾਗਰੂਕ ਰਹੋ, ਸਵੱਸਥ ਰਹੋ।

No comments:
Post a Comment